Home > Writer

Mr. Jaswinder Singh Sahota

ਜਸਵਿੰਦਰ ਸਿੰਘ ਸਹੋਤਾ ਲਗਭਗ 20 ਸਾਲਾਂ ਤੋਂ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਅਖਬਾਰਾਂ ਵਿੱਚ ਲੇਖ (articles) ਲਿਖ ਰਿਹਾ ਹੈ। ਵਾਤਾਵਰਣ, ਸਿੱਖਿਆ, ਸਿਹਤ ਸੇਵਾਵਾਂ, ਲੋਕਾਂ ਨੂੰ ਵਹਿਮਾ-ਭਰਮਾ ਤੋਂ ਮੁਕਤ ਕਰਕੇ ਤਰਕਸ਼ੀਲ ਸੋਚ ਵਿਕਸਤ ਕਰਨਾ, ਨੌਜਵਾਨਾਂ ਦੀਆਂ ਸਮੱਸਿਆਵਾਂ, ਦੇਸ਼ ਦੀ ਏਕਤਾ ਅਤੇ ਅਖੰਡਤਾ, ਮਜ਼ਦੂਰਾਂ ਦੀਆਂ ਸਮੱਸਿਆਵਾਂ, ਬਾਲ ਮਜ਼ਦੂਰੀ ਦੀ ਸਮੱਸਿਆ, ਇਤਿਹਾਸਕ ਇਮਾਰਤਾਂ, ਔਰਤਾਂ ਦੀ ਆਰਥਿਕ ਅਤੇ ਸਮਾਜਿਕ ਦਸ਼ਾ ਨੂੰ ਸੁਧਾਰਨ, ਅੰਗਹੀਣਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਅਤੇ ਅੰਗਹੀਣ ਦੀਆਂ ਸਮੱਸਿਆਵਾਂ ਬਾਰੇ ਪ੍ਰਸ਼ਾਸਨ ਅਤੇ ਸਮਾਜ ਨੂੰ ਜਾਣੂ ਕਰਵਾਉਣ ਲਈ ਲਗਤਾਰ ਲੇਖ ਲਿਖ ਰਿਹਾ ਹੈ। ਜਸਵਿੰਦਰ ਸਿੰਘ ਸਹੋਤਾ ਪੇਸ਼ੇ ਵਜੋਂ ਇੱਕ ਅਧਿਆਪਕ ਹੈ ਅਤੇ ਖੁਦ ਸਰੀਰਕ ਤੌਰ ਤੇ 80 ਫੀਸਦੀ ਅੰਗਹੀਣ ਹੋਣ ਦੇ ਬਾਵਜੂਦ ਆਪਣੀ ਲੇਖਣੀ ਦੁਆਰਾ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਕਈ ਐਨ ਜੀ ਓਜ਼ ਨਾਲ ਜੁੜ ਕੇ ਸਮਾਜ ਦੀ ਸੇਵਾ ਕਰ ਰਿਹਾ ਹੈ। ਅੰਗਹੀਣਾਂ ਦੇ ਅੰਗਹੀਣਤਾ ਸਰਟੀਫਿਕੇਟ ਬਣਾਉਣ, ਪੈਨਸ਼ਨਾ ਲਗਾਉਣ, ਯੂ ਡੀ ਆਈ ਕਾਰਡ ਬਣਾਉਣ, ਬੱਸ ਅਤੇ ਰੇਲਵੇ ਪਾਸ ਬਣਾਉਣ, ਅੰਗਹੀਣ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਹਮੇਸ਼ਾਂ ਯਤਨਸ਼ੀਲ਼ ਰਹਿੰਦਾ ਹੈ। ਜਸਵਿੰਦਰ ਸਿੰਘ ਸਹੋਤਾ ਜਿੱਥੇ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਵਿਸ਼ੇਸ਼ ਯਤਨ ਕਰਦਾ ਰਹਿੰਦਾ ਹੈ, ਉਹ ਹਰ ਸਮੇਂ ਸਮਾਜ ਦੀ ਨਿਸ਼ਕਾਮ ਸੇਵਾ ਕਰਨ ਲਈ ਤਤਪਰ ਰਹਿੰਦਾ ਹੈ। ਜਸਵਿੰਦਰ ਸਿੰਘ ਸਹੋਤਾ ਦੀ ਲੇਖਣੀ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਮਹੱਤਤਾ ਰੱਖਦੀ ਹੈ।