Home > Uncategorized > ਜਿੰਦਗੀ ਦੇ ਅਣਸੁਣੇ ਤੱਥ

ਜਿੰਦਗੀ ਤਿੰਨ ਅੱਖਰਾਂ ਦਾ ਨਾਂ ਹੈ .ਅਤੇ ਤਿਨੰ ਹੀ ਇਸਦੇ ਪੜਾਅ ਹੁੰਦੇ ਹਨ|ਬਚਪਨ,ਜਵਾਨੀ,ਬੁਢਾਪਾ . ਜਿਸ ਵਿੱਚੋ ਬਚਪਨ ਨੂੰ ਸਭ ਤੋ ਬਿਹਤਰ ਤੇ ਬੇਫਿਕਰੀ ਵਾਲਾ ਤੇ ਸਮਾਜਜਿਕ ਸੱਚਾਈਆ ਤੋ ਬੇ -ਖ਼ਬਰ ਮੰਨਿਆ ਜਾਦਾ ਹੈ | ਜੇਕਰ ਬਚਪਨ ਵਿੱਚ ਹੀ ਉਸ ਨੂੰ ਸਮਾਜ ਦਿਆ ਦਰਦਨਾਕ ਸੱਚਾਇਆ ਦਾ ਸਾਹਮਣਾ ਕਰਨਾ ਪੇ ਜਾਵੈ ਤਾ ਉਸਦਾ ਭਵਿੱਖ ਕੀ ਹੋਵੇਗਾ ਤੇ ਉਸਦੀ ਮਾਨਸਿਕਤਾ ਕੀ ਹੋਵੇਗੀ . ਤੁਸੀ ਅੰਦਾਜ਼ਾ ਵੀ ਨਹੀ ਲਗਾ ਸਕਦੇ| ਇਸ ਵਿੱਚ ਕਸੂਰ ਕਿਸਦਾ ਹੁੰਦਾ ਹੈ .ਸਮਾਜ ਦਾ ਸਰਕਾਰ ਦਾ ਜਾ ਉੰੰਨਾ ਨੂੰ ਪੈਦਾ ਕਰਨ ਵਾਲੇ ਮਾਤਾ- ਪਿਤਾ ਦਾ ਜੋ ਨਾ ਚਾਹੁੰਦੇ ਹੌਏ ਵੀ ਮਜਬੂਰੀ ਬਸ ਪੈ ਕੇ ਉਨਾ ਦਾ ਸ਼ੋਸ਼ਣ ਹੋਣ ਤੋ ਨਹੀ ਰੋਕ ਸਕਦੇ ਤੇ ਮਜਬੂਰ ਹਨ|
ਇਸ ਵਿੱਚ ਇੱਕ ਘਟਨਾ ਸਾਝੀ ਕਰਾਗੀ .ਇੱਕ ਲੜਕੀ ਹੈ ਜੋ ਕਿ ਪੰਦਰਾ ਸਾਲ ਦੀ ਉਮਰ ਵਿੱਚ ਵਿਆਹੀ ਜਾਦੀ ਹੈ ਉਸ ਦਾ ਪਤੀ ਸ਼ਰਾਬੀ ਹੈ ਤੇ ਉਮਰ ਵਿੱਚ ਵੀ ਵੱਡਾ ਹੈ ਤੇ ਸੋਚ ਵਿੱਚ ਵੀ ,ਹੁਣ ਦੋਵਾਂ ਵਿੱਚ ਮਾਨਸਿਕਤਾ ਦੀ ਦੂਰੀ ਤੇ ਹੇ ਹੀ ਪਰ ਸਮਾਜਿਕ ਜਿੰਦਗੀ ਦਾ ਵੀ ਕੋਈ ਗਿਆਨ ਨਹੀ ਹੈ | ਹੁਣ ਤੁਹਾਨੂੰ ਇਹ ਦਸ ਦਿੱਤਾ ਜਾਵੇ ਕੀ ਮਾਤਾ -ਪਿਤਾ ਦੇ ਜਲਦੀ ਵਿਆਹੁਣ ਦਾ ਕਾਰਨ, ਅਨਪੜਤਾ, ਗਰੀਬੀ, ਭੁੱਖਮਰੀ ਜੋ ਕਿ ਸਾਡੇ ਭਾਰਤ ਦੇਸ਼ ਦੀ ਮੁੱਢਲੀ ਸਮੱਸਿਆ ਹੈ ,ਤੇ ਧੀ ਦੀ ਇੱਜਤ ਲੁੱਟ ਜਾਣ ਦਾ ਡਰ,ਜੋ ਕਿ ਅੱਜ ਕੱਲ ਆਮ ਜਿਹੀ ਗੱਲ ਬਣ ਗਈ ਹੈ | ਬੇਸ਼ਖ ਅੱਜ ਸਮਾਜ ਵਿਚ ਅੌਰਤਾ ਤਰੱਕੀ ਕਰ ਰਹੀਆ ਨੇ ਪਰ ਉਹ ਕਿਸੇ ਪਾਸੇ ਮਹਿਫੁਜ਼ ਨਹੀ ਹਨ , ਸਰਕਾਰ ਤੇ ਕਨੂੰਨ ਬਣਾ ਰਹੀ ਹੈ ਲਾਗੂ ਵੀ ਹੋ ਰਿਹਾ ਹੈ ਪਰ ਇਸ ਨੂੰ ਪਕਾ ਕਰਨ ਲਈ ਕੌਣ ਜਿੰਮੇਵਾਰ ਹੈ | ਕਦੋ ਤੱਕ ਇਹ ਅੱਤਿਆਚਾਰ ਹੁੰਦਾ ਰਹੇਗਾ| ਜੋ ਮੈ ਤੁਹਾਡੇ ਨਾਲ ਇੱਕ ਅੌਰਤ ਦੀ ਘਟਨਾ ਸਾਝੀ ਕੀਤੀ ਹੈ ਹੁਣ ਵਿਆਹ ਤੋਂ ਬਾਅਦ ਤਿੰਨ ਪੰਜ ਬੱਚੇ ਹੁੰਦੇ ਨੇ ,ਜਿੰਨਾ ਵਿੱਚ ਸਿਰਫ ਇੱਕ -ਇੱਕ ਸਾਲ ਦਾ ਫਰਕ ਹੈ , ਸ਼ਰਾਬੀ ਪਤੀ ਉਸਦੀ ਕੁੱਟਮਾਰ ਕਰਦਾ ਹੈ ,ਤੇ ਉਸਨੂੰ ਤੇ ਉਸਦੇ ਬੱਚਿਆ ਨੂੰ ਪੇਕੇ ਘਰ ਛੱਡ ਜਾਦਾ.ਇਸ ਤੋ ਬਾਅਦ ਸ਼ੂਰੁ ਹੁੰਦਾ ਹੈ ਜਿੰਦਗੀ ਦਾ ਇੱਕ ਹੋਰ ਦੋਰ , ਕੁਝ ਸਮੇਂ ਲਈ ਤਾ ਉਸਦੇ ਪੇਕੇ ਉਸਨੂੰ ਆਪਣੇ ਕੋਲ ਰੱਖ ਲੇਦੇ ਸਨ ਪਰ ਘਰ ਵਿੱਚ ਭਰਾਵਾਂ ਦੇ ਧੱਕਾ ਦੇਣ ਤੋ ਬਾਅਦ ਉਹ ਕਿਰਾਏ ਦੇ ਮਕਾਨ ਵਿੱਚ ਰਹਿਣਾ ਪੈਦਾ ਹੈ| ਬਿਨਾ ਕਿਸੇ ਪਰਿਵਾਰ ਦੇ ਸਹਿਯੋਜ ਉਹ ਕਿਸ ਤਰਾ ਗੁਜਾਰਾ ਕਰਦੀ ਹੈ ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ|ਇਹ ਘਟਨਾ ਇਹ ਦਰਸਾਉਦੀ ਹੈ ਕਿਸ ਤਰਾ ਅਨਪੜਤਾ ਨੇ ਕਿੰਨੀਆ ਜਿੰਦਗੀਆ ਤਬਾਹ ਕੀਤੀਆ | ਕਹਿਣ ਦਾ ਭਾਵ ਸਮਾਜਿਕ ਕਦਰਾ ਕੀਮਤਾ ਦੀ ਲੋੜ ਹੈ | ਸਮਾਜ ਦੀ ਸਿਰਜਣਾ ਲਈ ਮਾਤਾ ਪਿਤਾ ,ਸਕੂਲ ਤੇ ਸਮਾਜ ਦੀ ਅਹਿਮ ਭੂਮਿਕਾ ਨਿਭਾਉਦਾ ਹੈ| ਸਮਾਜ ਨੂੰ ਮੁੱਢਲੀ ਸਿੱਖਿਆ ਦੀ ਲੋੜ ਹੈ ਤਾ ਜੋ ਸਮਾਜ ਦੀ ਸੁਲੱਖਣੀ ਤਸਵੀਰ ਉਭਰ ਕੇ ਸਾਹਮਣੇ ਆਵੇ| ਨਹੀ ਤੇ ਇਹ ਦੋਰ ਕਦੇ ਖਤਮ ਨਹੀ ਹੋਵੇਗਾ ,ਇੱਕ ਘਟਨਾ ਦੂਜੀ ਘਟਨਾ ਜਨਮ ਦਿੰਦੀ ਹੀ ਰਹੇਗੀ |

Your email address will not be published. Required fields are marked *

*