Home > Uncategorized > ਕੌਮਾਂਤਰੀ ਵਣ ਦਿਵਸ (World Forest Day)’ਤੇ ਵਿਸ਼ੇਸ਼ ਰੁੱਖਾਂ ਦੇ ਵੱਢੇ ਜਾਣ ਕਾਰਨ ਵਾਤਾਵਰਣ ਵਿੱਚ ਵਧ ਰਹੀ ਹੈ ਤਪਸ਼

Punjabi Articles World Forest Day

ਲੋਕਾਂ ਵਿੱਚ ਰੁੱਖਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅੱਜ 21 ਮਾਰਚ ਨੂੰ ਸੰਸਾਰ ਭਰ ‘ਚ ਕੌਮਾਂਤਰੀ ਜੰਗਲ਼ ਦਿਵਸ ਮਨਾਇਆ ‘ਜੰਗਲ਼ ਅਤੇ ਸਿੱਖਿਆ’ (Forest and Education) ਥੀਮ ਅਧੀਨ ਮਨਾਇਆ ਜਾ ਰਿਹਾ ਹੈ। ਰੁੱਖਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਯੂ ਐਨ ਓ ਸਾਲ 2011 ਨੂੰ ਵਣ ਵਰ੍ਹੇ ਵਜੋਂ ਮਨਾ ਚੁੱਕਾ ਹੈ।

ਵਧ ਰਹੀ ਆਬਾਦੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਕੂਲ, ਸਿਹਤ ਸੇਵਾਵਾਂ ਲਈ ਆਧੁਨਿਕ ਹਸਪਤਾਲ, ਆਵਾਜਾਈ ਲਈ ਚੌੜੀਆਂ ਸੜਕਾਂ ਅਤੇ ਰੈਣ-ਬਸੇਰੇ ਲਈ ਇਮਾਰਤਾਂ ਆਦਿ ਦਾ ਨਿਰਮਾਣ ਕਰਨ ਲਈ ਰੁੱਖ ਜਾਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਵਿਕਾਸ ਤਾਂ ਜਰੂਰ ਹੋਣਾ ਚਾਹੀਦਾ ਹੈ, ਪਰ ਰੁੱਖਾਂ ਦੀ ਕੀਮਤ ਤੇ ਨਹੀਂ। ਜਿੰਨੇ ਵੀ ਰੁੱਖ ਵੱਢੇ ਜਾਂਦੇ ਹਨ, ਉਨੇ ਲੱਗਣੇ ਵੀ ਚਾਹੀਦੇ ਹਨ। ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਰਿਹਾ। ਧਰਤੀ ‘ਤੇ ਸ਼ੁੱਧ ਵਾਤਾਵਰਣ ਲਈ ਘੱਟੋਂ-ਘੱਟ 33 ਫੀਸਦੀ ਧਰਾਤਲ ‘ਤੇ ਰੁੱਖਾਂ ਦਾ ਹੋਣਾ ਬਹੁਤ ਜਰੂਰੀ ਹੈ। ਸਾਡੇ ਦੇਸ਼ ਵਿੱਚ ਕੇਵਲ ਲਗਭਗ 21।54 ਫੀਸਦੀ ਧਰਾਤਲ ਤੇ ਜੰਗਲ ਹਨ।  ਜੰਗਲ ਵਾਤਾਵਰਣ ਵਿੱਚ ਆਕਸੀਜਨ, ਕਾਰਬਨ ਡਾਈਕਸਾਈਡ ਅਤੇ ਹਵਾ ਦੀ ਸਿਲ੍ਹ ਦੇ ਸੰਤੁਲਨ ਨੂੰ ਬਣਾਈ ਰੱਖਦੇ ਹਨ। ਰੁੱਖਾਂ ਦੇ ਸਾਡੀ ਸਿਹਤ, ਆਰਥਿਕ, ਸਮਾਜਿਕ ਅਤੇ ਵਾਤਾਵਰਣ ਦੇ ਤੌਰ ਤੇ ਅਨੇਕਾਂ ਲਾਭ ਹੋਣ ਦੇ ਬਾਵਜੂਦ ਵੀ ਵਿਕਾਸ ਦੇ ਨਾਮ ਤੇ ਰੁੱਖ ਅੰਧਾ-ਧੁੰਦ ਵੱਢੇ ਜਾ ਰਹੇ ਹਨ। ਇੱਕ ਰਿਪੋਰਟ ਅਨੁਸਾਰ ਹਰ ਸਾਲ ਸੰਸਾਰ ਭਰ ਵਿੱਚ 130000 ਵਰਗ ਕਿਲੋਮੀਟਰ ਜੰਗਲ ਕੱਟਣ ਕਾਰਨ ਅਲੋਪ ਹੋ ਰਹੇ ਹਨ। ਜੰਗਲ ਸਿੱਧੇ ਤੌਰ ਤੇ ਟਿਕਾਊ ਵਿਕਾਸ ਨਾਲ ਜੁੜੇ ਹੋਏ ਹਨ। ਰੁੱਖਾਂ ਅਤੇ ਰੁੱਖਾਂ ਤੋਂ ਤਿਆਰ ਸਮਾਨ ਦਾ ਸੰਸਾਰ ਭਰ ਵਿੱਚ 327 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ। ਜੰਗਲਾਂ ਦੀ ਕਟਾਈ ਕਾਰਨ ਗਲੋਬਲ ਗਰੀਨ ਹਾਊਸ ਨੂੰ ਨੁਕਸਾਨ ਪਹੁੰਚ ਰਿਹਾ ਹੈ, ਜਿਸ ਕਾਰਨ ਵਾਤਾਵਰਣ ਵਿੱਚ ਤਪਸ਼ ਵਧ ਰਹੀ ਹੈ।

ਆਪਣੇ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕੇਵਲ 3।65 ਫੀਸਦੀ ਧਰਾਤਲ ‘ਤੇ ਹੀ ਜੰਗਲ਼ ਹਨ, ਜੋ ਇੱਕ ਗੰਭੀਰ ਚਣੌਤੀ ਹੈ। ਜੰਗਲ ਜਿੱਥੇ ਆਕਸੀਜਨ ਦੀ ਫੈਕਟਰੀ ਹਨ, ਉੱਥੇ ਨਾਲ ਹੀ ਮੀਂਹ ਪਾਉਣ ‘ਚ ਵੀ ਸਹਾਈ ਹੁੰਦੇ ਹਨ। ਜੰਗਲ਼ਾਂ ਦੀ ਲਗਾਤਾਰ ਘੱਟ ਰਹੀ ਗਿਣਤੀ ਕਾਰਨ ਕਈ ਜੀਵ-ਜੰਤੂਆਂ ਦੀਆਂ ਦੀਆਂ ਪਰਜਾਤੀਆਂ ਅਲੋਪ ਹੋਣ ਦਾ ਡਰ ਬਣਿਆ ਹੋਇਆ ਹੈ। ਜਾਨਵਰਾਂ, ਕੀੜੇ-ਮਕੌੜਿਆਂ ਅਤੇ ਪੌਦਿਆਂ ਦੀਆਂ ਦੋ-ਤਿਹਾਈ ਪ੍ਰਜਾਤੀਆਂ ਜੰਗਲਾਂ ਵਿੱਚ ਹੀ ਰਹਿੰਦੀਆਂ ਹਨ। ਕਈ ਜਨ-ਜਾਤੀਆਂ ਦਾ ਜੰਗਲ ਘਰ ਹਨ। ਸੰਸਾਰ ਦੇ ਕਰੋੜਾਂ ਲੋਕ ਆਪਣੇ ਰੋਟੀ-ਰੋਜੀ  ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਜੰਗਲਾਂ ਨਾਲ ਜੁੜੇ ਹੋਏ ਹਨ। ਜਿੱਥੇ ਕੁਦਰਤੀ ਜੰਗਲਾਂ ਨੂੰ ਬਚਾਉਣਾ ਬਹੁਤ ਜਰੂਰੀ ਹੈ, ਉੱਥੇ ਨਾਲ ਹੀ ਨਵੇਂ ਰੁੱਖ ਲਗਾਉਣ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ। ਇਹ ਰੁੱਖ ਸੜਕਾਂ, ਰੇਲਵੇ ਲਾਈਨਾਂ, ਨਹਿਰਾਂ/ਦਰਿਆਵਾਂ ਕਿਨਾਰੇ ਲਗਾਏ ਜਾ ਸਕਦੇ ਹਨ। ਹਰ ਇੱਕ ਮਨੁੱਖ ਨੂੰ ਸਾਲ ਵਿੱਚ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ।

ਸਾਨੂੰ ਚਿਪਕੋ ਅੰਦੋਲਨ ਤੋਂ ਕੁਝ ਸੇਧ ਲੈਣੀ ਚਾਹੀਦੀ ਹੈ। ਚਿਪਕੋ ਅੰਦੋਲਨ ਰੁੱਖਾਂ ਨੂੰ ਚਿਪਕ ਕੇ (ਜੱਫੀਆਂ ਪਾ ਕੇ) ਉਨਾਂ ਨੂੰ ਕੱਟਣ ਤੋਂ ਬਚਾਉਣ ਦਾ ਅੰਦੋਲਨ ਸੀ, ਜਿਹੜਾ ਕਿ ਉੱਤਰ ਪ੍ਰਦੇਸ਼ (ਮੌਜੂਦਾ ਸਮੇਂ ਉੱਤਰਾਖੰਡ) ਦੇ ਗੜਵਾਲ ਦੇ ਇਲਾਕੇ ਵਿੱਚ ਜੰਗਲ ਵੱਢਣ ਦੇ ਖਿਲਾਫ ਜਾਗਰੂਕਤਾ ਵਜੋਂ ਸ਼ੁਰੂ ਹੋਇਆ ਸੀ। ਚਮੋਲੀ ਜ਼ਿਲ੍ਹੇ ਦੇ ਹਮਵਾਲ ਘਾਟੀ ਦੇ ਰੇਣੀ ਪਿੰਡ ਦੀਆਂ ਔਰਤਾਂ ਨੇ ਰੁੱਖ ਵੱਢਣ ਖਿਲਾਫ 26 ਮਾਰਚ 1974 ਨੂੰ ਸੰਘਰਸ਼ ਕਰਕੇ ਰਾਜ ਦੇ ਜੰਗਲਾਤ ਮਹਿਕਮੇ ਦੀ ਠੇਕੇਦਾਰੀ ਪ੍ਰਣਾਲੀ ਖਤਮ ਕਰਕੇ ਖਤਰੇ ਵਿੱਚ ਆਏ  ਹੱਕਾਂ ਨੂੰ ਮੁੜ ਪ੍ਰਾਪਤ ਕੀਤਾ ਸੀ।

State / UT Geographical Area Very dense Moderately dense Open forest Total forest area % of forested area % change since 2015
Andhra Pradesh 162,968 1,957 14,051 12,139 28,147 17.27% +1.31%
Arunachal Pradesh 83,743 20,721 30,955 15,288 66,964 79.96% -0.23%
Assam 78,438 2,797 10,192 15,116 28,105 35.83% +0.72%
Bihar 94,163 332 3,260 3,707 7,299 7.75% +0.05%
Chhattisgarh 135,192 7,064 32,215 16,268 55,547 41.09% -0.01%
Delhi 1,483 7 56 129 192 12.97% +0.25%
Goa 3,702 538 576 1,115 2,229 60.21% +0.51%
Gujarat 196,244 378 5,200 9,179 14,757 7.52% +0.02%
Haryana 44,212 28 452 1,108 1,588 3.59% +0.02%
Himachal Pradesh 55,673 3,110 6,705 5,285 15,100 27.12% +0.71%
Jammu & Kashmir 222,236 4,075 8,579 10,587 23,241 10.46% +0.11%
Jharkhand 79,716 2,598 9,686 11,269 23,553 29.55% +0.04%
Karnataka 191,791 4,502 20,444 12,604 37,550 19.58% +0.57%
Kerala 38,852 1,663 9,407 8,251 20,321 52.30% +2.68%
Madhya Pradesh 308,252 6,563 34,571 36,280 77,414 25.11% -0.00%
Maharashtra 307,713 8,736 20,652 21,294 50,682 16.47% -0.01%
Manipur 22,327 908 6,510 9,928 17,346 77.69% +1.18%
Meghalaya 22,429 453 9,386 7,307 17,146 76.76% -0.52%
Mizoram 21,081 131 5,861 12,194 18,186 86.27% -2.52%
Nagaland 16,579 1,279 4,587 6,623 12,489 75.33% -2.71%
Odisha 155,707 6,967 21,370 23,008 51,345 32.98% +0.57%
Punjab 50,362 8 806 1,023 1,837 3.65% +0.13%
Rajasthan 342,239 78 4,340 12,154 16,572 4.84% +0.14%
Sikkim 7,096 1,081 1,575 688 3,344 47.13% -0.13
Tamil Nadu 130,060 3,672 10,979 11,630 26,281 20.21% +0.06%
Telangana 112,077 1,596 8,738 10,085 20,419 18.22% +0.50%
Tripura 10,486 656 5,246 1,824 7,726 73.68% -1.56%
Uttar Pradesh 240,928 2,617 4,069 7,993 14,679 6.09% +0.12%
Uttarakhand 53,483 4,969 12,884 6,442 24,295 45.43% +0.04%
West Bengal 88,752 2,994 4,147 9,706 16,847 18.98% +0.02%
Andaman & Nicobar Islands 8,249 5,678 684 380 6,742 81.73% -0.11%
Chandigarh 114 1 14 6 22 18.91% -0.09%
Dadra & Nagar Haveli 491 0 80 127 207 42.16% +0.20%
Daman & Diu 111 1 6 13 20 18.46% +0.79%
Lakshadweep 30 0 17 10 27 90.33% 0.13%
Puducherry 490 0 18 36 54 10.95% -0.67%
Total 3,287,469 98,158 308,318 301,797 708,273 21.54% +0.21%

ਅੱਜ ਕੌਮਾਂਤਰੀ ਵਣ ਦਿਵਸ ਲੋਕਾਂ ਨੂੰ ਰੁੱਖਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਏ ਜਾਣ। ਵਾਤਾਵਰਣ ਪ੍ਰੇਮੀ ਰੁੱਖ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਉਣ ਦਾ ਉਪਰਾਲਾ ਕਰਨ। ਸਕੂਲ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਵਿੱਚ ਰੁੱਖਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਪੇਂਟਿੰਗ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਜਾਣ। ਪਿੰਡਾਂ ਅਤੇ ਸ਼ਹਿਰਾਂ ਵਿੱਚ ਰੈਲੀਆਂ ਕਰਵਾਈਆਂ ਜਾਣ। ਸਵੈ-ਸੰਸਥਾਵਾਂ ਦੇ ਨਾਲ-ਨਾਲ ਧਾਰਮਿਕ ਆਗੂ ਵੀ ਰੁੱਖਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣ। ਮੀਡੀਆ ਇਸ ਸਬੰਧੀ ਪੂਰਾ ਸਾਲ ਹੀ ਪ੍ਰੋਗਰਾਮ ਪ੍ਰਸਾਰਿਤ ਕਰੇ। ਸਰਕਾਰ ਅਤੇ ਸਮਾਜ  ਨੂੰ ਰੁੱਖ ਲਗਾਉਣ ਤੇ ਉਨਾਂ ਦੀ ਸੰਭਾਲ ਦੇ ਕੰਮ ਵਿੱਚ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਰੁੱਖਾਂ ਲਗਾਉਣ ਅਤੇ ਉਨਾਂ ਦੀ ਸੰਭਾਲ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ਆਓ, ਅਸੀਂ ਵੀ ਰੁੱਖ ਲਗਾਉਣ ਅਤੇ ਉਨਾਂ ਦੀ ਸੰਭਾਲ ਵਿੱਚ ਆਪਣਾ ਅਹਿਮ ਯੋਗਦਾਨ ਪਾਈਏ, ਤਾਂ ਜੋ ਸਾਡਾ ਵਾਤਾਵਰਣ ਕੁਦਰਤੀ ਰੂਪ ਵਿੱਚ ਹਮੇਸ਼ਾਂ ਲਈ ਕਾਇਮ ਰਹੇ।

ਪੰਜਾਬੀ ਦੇ ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਰੁੱਖਾਂ ਨਾਲ ਆਪਣਾ ਮੋਹ ਇੰਜ ਬਿਆਨਿਆ ਹੈ
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ, ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਾਂ ਕਾਂਵਾਂ
ਕੁਝ ਰੁੱਖ ਯਾਰਾਂ ਵਾਂਗੂ ਲਗਦੇ ਚੁੰਮਾ ਤੇ ਗਲ ਲਾਵਾਂ
ਇੱਕ ਮੇਰੀ ਮਹਿਬੂਬਾ ਵਾਕਣ ਮਿੱਠਾ ਅਤੇ ਦੁਖਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ ਮੋਢੇ ਚੁੱਕ ਖਿਡਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ ਚੁੰਮਾਂ ਤੇ ਮਰ ਜਾਵਾਂ
ਕੁਝ ਰੁੱਖ ਜਦ ਵੀ ਰਲ ਕੇ ਝੂਮਣ ਤੇਜ ਵਗਣ ਜਦ ਹਵਾਵਾਂ
ਸਾਂਝੀ ਬੋਲੀ ਸਭ ਰੁੱਖਾਂ ਦੀ ਦਿਲ ਕਰਦਾ ਲਿਖ ਜਾਵਾਂ
ਮੇਰਾ ਵੀ ਇਹ ਦਿਲ ਕਰਦਾ ਏ ਰੁੱਖਾਂ ਦੀ ਜੂਨੇ ਆਵਾਂ
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਣ ਰੁੱਖਾਂ ਦੀਆਂ ਛਾਵਾਂ।

Your email address will not be published. Required fields are marked *

*