Home > Uncategorized > ਕੌਮਾਂਤਰੀ ਇਸਤਰੀ ਦਿਵਸ – ਮਨੁੱਖਤਾ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਜਰੂਰੀ ਹੈ ਇਸਤਰੀ ਦਾ ਸ਼ਕਤੀਸ਼ਾਲੀ ਹੋਣਾ

Punjabi Articles

ਅੱਜ ਕੌਮਾਂਤਰੀ ਇਸਤਰੀ ਦਿਵਸ (international women’s day) ਪੂਰੇ ਸੰਸਾਰ ਵਿੱਚ ‘ਬਿਹਤਰ ਲਈ ਸੰਤੁਲਨ’ ਥੀਮ ਅਧੀਨ ਮਨਾਇਆ ਜਾ ਰਿਹਾ ਹੈ। ਸਾਲ 1911 ਵਿੱਚ ਪਹਿਲਾ ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ ਸੀ। ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਸੰਯੁਕਤ ਰਾਸ਼ਟਰ ਸੰਘ (ਯੂ ਐਨ ਓ) ਸਾਲ 1975 ਨੂੰ ਇਸਤਰੀ ਵਰ੍ਹੇ ਵਜੋਂ ਮਨਾ ਚੁੱਕਾ ਹੈ।

ਅੱਜ ਦੇ ਦਿਨ ਦਾ ਮੱਖ ਮੰਤਵ ਔਰਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਕਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਮਾਣ-ਸਨਮਾਨ ਕਰਨਾ ਹੈ। ਅੱਜ ਦੇ ਦਿਨ ਸਾਨੂੰ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸਮਾਜ ਵਿੱਚ ਅਧਿਕਾਰਾਂ ਵਾਰੇ ਵੀ ਪੜਚੋਲ ਵੀ ਕਰਨੀ ਚਾਹੀਦੀ ਹੈ।

ਭਾਰਤ ਵਰਗੇ ਦੇਸ਼ ਵਿੱਚ ਨੀਤੀ ਨਿਰਮਾਣ ਦੇ ਕੰਮ ਵਿੱਚ ਔਰਤਾਂ ਦੀ ਭਾਗੀਦਾਰੀ ਉਨ੍ਹਾਂ ਦੀ ਜਨਸੰਖਿਆਂ ਅਨੁਸਾਰ ਹੋਣੀ ਬਹੁਤ ਜਰੂਰੀ ਹੈ। ਔਰਤਾਂ ਦੀ ਭਾਗੀਦਾਰੀ 50 ਫੀਸਦੀ ਹੋਣ ਨਾਲ ਔਰਤਾਂ ਲਈ ਸੁਰੱਖਿਆ ਭਰਪੂਰ ਮਾਹੌਲ ਦੀ ਸਿਰਜਨਾ ਹੋਵੇਗੀ।

 ਭਾਰਤ ਵਿੱਚ ਘਰੇਲੂ ਅਹਿੰਸਾ ਰੋਕੂ ਕਾਨੂੰਨ ਬਣਨ ਦੇ ਬਾਵਜੂਦ 70 ਫੀਸਦੀ ਔਰਤਾਂ ਘਰੇਲੂ ਅਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਹਰੇਕ 29 ਮਿੰਟ ਵਿੱਚ ਇੱਕ ਔਰਤ ਦਾ ਬਲਾਤਕਾਰ ਹੁੰਦਾ ਹੈ। ਹਰ 77 ਮਿੰਟ ਵਿੱਚ ਇੱਕ ਔਰਤ ਦਾਜ ਦੀ ਬਲੀ ਚੜ੍ਹ ਜਾਂਦੀ ਹੈ। ਹਰ 7 ਮਿੰਟ ਵਿੱਚ ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵਲੋਂ ਅਤਿਆਚਾਰ ਕਰਨ ਦਾ ਕੇਸ਼ ਦਰਜ ਹੁੰਦਾ ਹੈ। ਔਰਤ ਦਾ ਹਰ ਖੇਤਰ ਵਿੱਚ ਸਰੀਰਕ ਸੌæਸ਼ਣ ਹੋ ਰਿਹਾ ਹੈ। ਵਿਆਹ ਦੀ ਪੇਸ਼ਕਸ ਠੁਕਰਾਉਣ ਵਾਲੀਆਂ ਲੜਕੀਆਂ ਤੇ ਐਸਿਡ ਸੁੱਟ ਕੇ ਉਨ੍ਹਾਂ ਦੀ ਜਿੰæਦਗੀਆਂ ਨਰਕ ਬਣਾਈਆਂ ਜਾ ਰਹੀਆਂ ਹਨ। ਭਾਵੇਂ ਔਰਤ ਨੂੰ ਜੱਗ ਜਣਨੀ ਦਾ ਮਾਣ ਪ੍ਰਾਪਤ ਹੋਣ ਦੇ ਬਾਵਜੂਦ ਔਰਤਾਂ ਨਾਲ ਭੇਦ-ਭਾਵ ਹੋ ਰਿਹਾ ਹੈ। ਸਿਹਤ ਅਤੇ ਪੜ੍ਹਾਈ ਦੇ ਖੇਤਰ ਵਿੱਚ ਮਾਪਿਆਂ ਵਲੋਂ ਲੜਕੀਆਂ ਨਾਲੋਂ ਲੜਕੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਲੜਕੀਆਂ ਨੂੰ ਜਨਮ ਤੋਂ ਪਹਿਲਾਂ ਹੀ ਕੁੱਖਾਂ ਵਿੱਚ ਮਾਰਿਆ ਜਾ ਰਿਹਾ ਹੈ, ਜੋ ਸਾਡੇ ਸਮਾਜ ਦੀ ਮਾਨਸਿਕ ਦਸ਼ਾ ਨੂੰ ਪ੍ਰਗਟਾਉਂਦਾ ਹੈ।

ਅਯੋਕੇ ਯੁੱਗ ਵਿੱਚ ਲੜਕੀਆਂ ਲੜਕਿਆਂ ਨਾਲੋ ਕਿਸੇ ਖੇਤਰ ਵਿੱਚ ਹੀ ਪਿਛੇ ਨਹੀਂ ਹਨ। ਪ੍ਰੀਖਿਆਵਾਂ ਵਿੱਚ ਲੜਕੀਆਂ ਪਹਿਲੇ ਸਥਾਨਾਂ ਤੇ ਰਹਿੰਦੀਆਂ ਹਨ। ਔਰਤਾਂ ਸਾਰੇ ਖੇਤਰਾਂ ਵਿੱਚ ਵੱਧ-ਚੜ  ਕੇ ਹਿੱਸਾ ਲੈ ਰਹੀਆਂ ਹਨ। ਭਾਰਤ ਦੀ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਲਈ ਲਾਰਾ ਲਾਇਆ ਜਾ ਰਿਹਾ ਹੈ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਔਰਤਾਂ ਨੂੰ ਇਹ ਰਾਖਵਾਂਕਰਨ 50 ਫੀਸਦੀ ਕਰਨ ਲਈ ਸ਼ੰਘਰਸ਼ ਕਰਨਾ ਚਾਹੀਦਾ ਹੈ।

ਔਰਤਾਂ ਦੀ ਸਿੱਖਿਆ ਦਾ ਅਜੇ ਵੀ ਪਿਛੜੀ ਹੋਈ ਹੈ। ਸਾਲ 2011 ਦੀ ਜਨਗਣਨਾ ਵਿੱਚ ਔਰਤਾਂ ਦੀ ਸਾਖਰਤਾ ਦੀ ਦਰ 65 ਫੀਸਦੀ ਹੈ। ਅਜੇ ਵੀ 35 ਫੀਸਦੀ ਔਰਤਾਂ ਪੜ੍ਹਨ ਲਿਖਣ ਤੋਂ ਅਣਜਾਣ ਹਨ। ਸਾਡੇ ਦੇਸ਼ ਵਿੱਚ ਸਿਹਤ ਸੇਵਾਵਾਂ ਦੀ ਬਹੁਤ ਘਾਟ ਹੈ। ਗਰੀਬੀ, ਅਗਿਆਨਤਾ, ਬਾਲ ਵਿਆਹ, ਕੁਪੋਸ਼ਣ ਅਤੇ ਸਿਹਤ ਸਹੂਲਤਾਂ ਦੀ ਘਾਟ ਕਾਰਨ ਹਰ ਸਾਲ ਲਗਪਗ ਇੱਕ ਲੱਖ ਪੱਚੀ ਹਜਾਰ ਔਰਤਾਂ ਮੌਤ ਦਾ ਸ਼ਿਕਾਰ ਹੋ ਜਾਂਦੀਆਂ ਹਨ। 80 ਫੀਸਦੀ ਔਰਤਾਂ ਖੂਨ ਦੀ ਕਮੀ ਦਾ ਸ਼ਿਕਾਰ ਹਨ। 66 ਫੀਸਦੀ ਔਰਤਾਂ ਦਾ ਜਣੇਪਾ ਘਰਾਂ ਵਿੱਚ ਅਣਟਰੇਂਡ ਦਾਈਆਂ ਹੱਥੋਂ ਹੁੰਦਾ ਹੈ, ਜਿਸ ਕਾਰਨ ਅਨੇਕਾਂ ਹੀ ਔਰਤਾਂ ਮੌਤ ਦੇ ਮੂੰਹ ਵਿੱਚ ਜਾ ਡਿੱਗਦੀਆਂ ਹਨ। ਇਹ ਕੌੜਾ ਸੱਚ ਹੈ ਕਿ ਮਾਪੇ ਕੁੜੀ ਨੂੰ ਪਰਾਇਆ ਧਨ ਸਮਝਦੇ ਹਨ ਅਤੇ ਸਹੁਰੇ ਨੂੰਹ ਨੂੰ ਬਿਗਾਨੇ ਘਰ ਦੀ ਕੁੜੀ। ਹਰ ਸਾਲ ਇੱਕ ਲੱਖ ਤੋਂ ਵਧੇਰੇ ਔਰਤਾਂ ਦਾ ਅੱਗ ਲੱਗ ਕੇ ਮਰ ਜਾਣਾ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਨੂੰ ਦਰਸਾਊਂਦਾ ਹੈ।

ਸਮਾਜ ਵਿੱਚ ਔਰਤਾਂ ਨੂੰ ਬਰਾਬਰਤਾ ਅਤੇ ਭੇਦ-ਭਾਵ ਮੁਕਤ ਮਾਹੌਲ ਮਹੁੱਈਆ ਕਰਨ ਲਈ ਸਰਕਾਰ ਨੂੰ ਔਰਤਾਂ ਲਈ ਵਿਸ਼ੇਸ਼ ਮੌਕੇ ਉਪਲੱਬਧ ਕਰਵਉਣੇ ਚਾਹੀਦੇ ਹਨ। ਭਾਰਤ ਵਰਗੇ ਦੇਸ਼ ਵਿੱਚ ਨੀਤੀ ਨਿਰਮਾਣ ਦੇ ਕੰਮ ਵਿੱਚ ਔਰਤਾਂ ਦੀ ਭਾਗੀਦਾਰੀ ਉਨ੍ਹਾਂ ਦੀ ਜਨਸੰਖਿਆਂ ਅਨੁਸਾਰ ਹੋਣੀ ਬਹੁਤ ਜਰੂਰੀ ਹੈ।  ਔਰਤਾਂ ਦੀ ਭਾਗੀਦਾਰੀ 50 ਫੀਸਦੀ ਹੋਣ ਨਾਲ ਔਰਤਾਂ ਲਈ ਸੁਰੱਖਿਆ ਭਰਪੂਰ ਮਾਹੌਲ ਦੀ ਸਿਰਜਨਾ ਹੋਵੇਗੀ।

ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਆਪਣੇ ਸੌੜੇ ਹਿੱਤਾਂ ਦੀ ਪੁਰਤੀ ਲਈ ਲਈ ਹਮੇਸ਼ਾਂ ਵਰਤਿਆ ਹੈ। ਉਨ੍ਹਾਂ ਨੂੰ ਆਪਣੀ ਕਾਬਲੀਅਤ ਅਨੁਸਾਰ ਮਾਣ-ਸਤਿਕਾਰ ਨਹੀਂ ਮਿਲਦਾ, ਬਲਕਿ  ਫੈਸ਼ਨ ਮੁਕਾਬਲਿਆਂ, ਸੁੰਦਰਤਾ ਮੁਕਾਬਲਿਆਂ, ਇਸ਼ਤਿਹਾਰਾਂ , ਫਿਲਮਾਂ ਅਤੇ ਡਾਂਸ ਮੁਕਾਬਲਿਆਂ ਆਦਿ ਵਿੱਚ ਔਰਤਾਂ ਦਾ ਸੋæਸ਼ਣ ਹੋ ਰਿਹਾ ਹੈ। ਔਰਤਾਂ ਨੂੰ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਦੇਸ਼ ਵਿੱਚ ਔਰਤਾਂ ਦੀ ਭਲਾਈ ਲਈ ਰਾਸ਼ਟਰੀ ਇਸਤਰੀ ਭਲਾਈ ਕਮਿਸ਼ਨ ਮੌਜੂਦ ਹੋਣ ਦੇ ਬਾਵਜੂਦ ਵੀ ਔਰਤਾਂ ਅੱਤਿਆਚਾਰ ਦਾ ਸ਼ਿਕਾਰ ਹੋ ਰਹੀਆਂ ਹਨ, ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਨੂੰ ਵਿਅਕਤੀਗਤ ਤੌਰ ਤੇ ਜ਼ੁਲਮ ਖਿਲਾਫ ਖੜਨਾ ਪਵੇਗਾ। ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪਵੇਗਾ। ਲੜਕੀਆਂ ਨੂੰ ਪੜ੍ਹਾਈ ਮੁਫਤ ਕਰਨ ਦੀ ਸਹੂਲਤ ਦੀ ਸਹੂਲਤ ਮਿਲੇ। ਂਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਕਰਨ ਲਈ ਪ੍ਰਭਾਵੀ ਪ੍ਰੋਗਰਾਮ ਚਲਾਏ ਜਾਣ। ਦਾਜ ਪ੍ਰਥਾ, ਭਰੂਣ ਹੱਤਿਆ, ਲਿੰਗੀ ਵਿਤਕਰਿਆਂ ਅਤੇ ਔਰਤਾਂ ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਸਰਕਾਰ ਦੇ ਨਾਲ-ਨਾਲ ਸਵੈ-ਸੇਵੀ ਸੰਸਥਾਵਾਂ, ਮੀਡੀਆ ਅਤੇ ਧਾਰਮਿਕ ਆਗੂ ਵੀ ਆਪਣਾ-ਆਪਣਾ ਯੋਗਦਾਨ ਪਾਉਣ। ਔਰਤਾਂ ਤੇ ਹੋ ਰਹੇ ਤਸ਼ੱਦਦ ਨੂੰ ਰੋਕਣ ਲਈ ਸਮਾਜ ਦੀ ਔਰਤਾਂ ਪ੍ਰਤੀ ਨਕਰਾਤਮਕ ਸੋਚ ਬਦਲਣੀ ਬਹੁਤ ਜਰੂਰੀ ਹੈ। ਇਸ ਲਈ ਔਰਤਾਂ ਖੁਦ ਅੱਗੇ ਹੋ ਕੇ ਸੰਘਰਸ਼ ਕਰਨ।

Your email address will not be published. Required fields are marked *

*