Home > Uncategorized > ਜਨਮ ਦਿਨ ‘ਤੇ ਵਿਸ਼ੇਸ਼ ਮਹਾਨ ਵਿਗਿਆਨੀ ਚਾਰਲਸ ਡਾਰਵਿਨ (Charles Darwin)

Punjabi Articles

19 ਵੀਂ ਸਦੀ ਦੇ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ (Charles Darwin) ਦਾ ਜਨਮ 12 ਫਰਵਰੀ 1809 ਨੂੰ ਇੰਗਲੈਂਡ ਵਿੱਚ ਸ਼ਰਿਊਜ਼ਬੈਰੀ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਪ੍ਰਸਿੱਧ ਭੌਤਿਕ ਵਿਗਿਆਨੀ ਸਨ। ਚਾਰਲਸ ਡਾਰਵਿਨ ਦੀ 9 ਸਾਲ ਦੀ ਉਮਰ ‘ਚ ਹੀ ਮਾਂ ਦੀ ਮੌਤ ਹੋ ਗਈ ਸੀ। ਮੁਢਲੀ ਸਿੱਖਿਆ ਪ੍ਰਾਪਤ ਕਰਨ ਲਈ ਚਾਰਲਸ ਡਾਰਵਿਨ ਨੂੰ ਪ੍ਰਾਈਵੇਟ ਸਕੂਲ ‘ਚ ਦਾਖਲ ਕਰਵਾ ਦਿੱਤਾ ਗਿਆ। ਡਾਰਵਿਨ ਦਾ ਬਚਪਨ ‘ਚ ਪੜ੍ਹਾਈ ਵੱਲ ਘੱਟ ਹੀ ਦਿਲ ਲੱਗਦਾ ਸੀ। ਸਕੂਲ ਦਾ ਪਾਠਕ੍ਰਮ ਉਸ ਨੂੰ ਪਸੰਦ ਨਹੀਂ ਸੀ, ਪਰ ਪ੍ਰਾਕ੍ਰਿਤੀ ਨਾਲ ਬਹੁਤ ਪਿਆਰ ਸੀ। ਉਹ ਵੱਖ-ਵੱਖ ਕਿਸਮਾਂ ਦੇ ਛਿਲਕੇ ਅਤੇ ਜਾਨਵਰਾਂ ਦੇ ਅੰਡੇ ਇਕੱਠੇ ਕਰਦਾ ਰਹਿੰਦੇ ਸੀ। ਪੰਛੀਆਂ ਨੂੰ ਨੀਝ ਨਾਲ ਦੇਖਣਾ ਉਸ ਦਾ ਸ਼ੌਕ ਸੀ। ਕੀੜੇ-ਮਕੌੜਿਆਂ ਨੂੰ ਵੀ ਬੜੇ ਧਿਆਨ ਨਾਲ ਦੇਖਦਾ ਰਹਿੰਦਾ ਸੀ।


16 ਸਾਲ ਦੀ ਉਮਰ ਵਿੱਚ ਚਾਰਲਸ ਡਾਰਵਿਨ ਸਕਾਟਲੈਂਡ ਦੇ ਐਡਿਨਬਰਗ ਯੂਨੀਵਰਸਿਟੀ ਵਿੱਚ ਦਾਖਲ ਹੋ ਗਿਆ। ਪਰ ਇੱਥੇ ਉਸ ਦਾ ਮੈਡੀਕਲ ਦੀ ਪੜ੍ਹਾਈ ਵਿੱਚ ਵੀ ਦਿਲ ਨਾ ਲੱਿਗਆ। ਇਸ ਤੋਂ ਬਾਅਦ ਚਾਰਲਸ ਨੇ ਕੈਂਬਰਿਜ ਤੋਂ 1831 ਵਿੱਚ ਗਰੈਜੂਏਸ਼ਨ ਕੀਤੀ।

ਇਸੇ ਹੀ ਸਮੇਂ ਦੌਰਾਨ ਡਾਰਵਿਨ ਨੂੰ ਇੱਕ ਖੋਜੀ ਸਮੁੰਦਰੀ ਜਹਾਜ਼ ਬੀਗਲ ਵਿੱਚ ਜਾਣ ਦਾ ਮੌਕਾ ਮਿਲਿਆ, ਜਿਸ ਨਾਲ ਡਾਰਵਿਨ ਦੀ ਜਿੰਦਗੀ ਹੀ ਬਦਲ ਗਈ। ਚਾਰਲਸ ਡਾਰਵਿਨ ਦੀ ਸਮੁੰਦਰੀ ਜਲ ਯਾਤਰਾ ਇੰਗਲੈਂਡ ਤੋਂ 27 ਦਸੰਬਰ 1831 ਨੂੰ ਸ਼ੁਰੂ ਹੋਈ। ਇਹ ਸਮੁੰਦਰੀ ਜਹਾਜ ਲੱਗਭਗ ਸਾਰਾ ਸੰਸਾਰ ‘ਚ ਘੁੰਮਿਆ। ਇਸ 5 ਸਾਲ ਦੀ ਜਲ ਯਾਤਰਾ ਦੌਰਾਨ ਉਸ ਨੇ ਬੀਗਲ ਉਪਰ ਦੱਖਣੀ ਅਮਰੀਕੀ ਮਹਾਂਦੀਪ ਦੇ ਸਮੁੰਦਰੀ ਕੰਢੇ ਦੇ ਨਾਲ-ਨਾਲ ਯਾਤਰਾਂ ਕਰਦਿਆਂ ਪੌਦਿਆਂ ਤੇ ਜਾਨਵਰਾਂ ‘ਤੇ ਬਹੁਤ ਸਾਰੇ ਤਜ਼ਰਬੇ ਕੀਤੇ ਅਤੇ ਬਹੁਤ ਸਾਰੀ ਜਾਣਕਾਰੀ ਇਕੱਠੀ ਕੀਤੀ। ਪਰ ਇਹ ਜਾਣਕਾਰੀ ਵਿਕਾਸ ਦੀ ਥਿਊਰੀ ਲਈ ਏਨੀ ਲਾਹੇਬੰਦ ਹੋਵੇਗੀ, ਉਸ ਸਮੇਂ ਇਸ ਦਾ ਡਾਰਵਿਨ ਨੂੰ ਅਹਿਸਾਸ ਨਹੀਂ ਸੀ। ਇਹ ਜਲ ਯਾਤਰਾ 2 ਅਕਤੂਬਰ 1836 ਨੂੰ ਖਤਮ ਹੋਈ। ਚਾਰਲਸ ਡਾਰਵਿਨ 1837 ‘ਚ ਵਾਪਸ ਇੰਗਲੈਂਡ ਆ ਗਿਅ। 1839 ‘ਚ ਉਸ ਨੇ ਆਪਣੇ ਤਜ਼ਰਬਿਆਂ ਦੇ ਅਧਾਰ ‘ਤੇ ਖੋਜ ਪੱਤਰ ‘A ਂਅਟੁਰਅਲਸਿਟ’ਸ ੜੇਅਗe ੋਨ ਟਹe ਭeਅਗਲe’ ਛਾਪਿਆ।

ਕੁਦਰਤੀ ਚੋਣ ਅਨੁਸਾਰ ਉਹ ਵਿਅਕਤੀ ਜਿਨ੍ਹਾਂ ਦੀ ਜਣਨਕ ਰਚਨਾ ਜ਼ਿੰਦਾ ਰਹਿਣ ਦੇ ਅਨੁਕੂਲ ਹੈ, ਉਹ ਦੂਜਿਆਂ ਤੋਂ ਉਪਰ ਉੱਠ ਜਾਂਦੇ ਹਨ ਅਤੇ ਉਨ੍ਹਾਂ ਉੱਤੇ ਭਾਰੂ ਹੋ ਜਾਂਦੇ ਹਨ, ਜਿਨ੍ਹ੍ਹਾਂ ਦਾ ਖਾਸਾ ਅਤੇ ਪੂਰਵ-ਰੁਚੀਆਂ ਓਨੀਆਂ ਭਰਪੂਰ ਨਹੀਂ ਹੁੰਦੀਆਂ। ਇਹੀ ‘Survival of the fittest’ ਸਿਧਾਂਤ ਦਾ ਮੁਢਲਾ ਅਧਾਰ ਹੈ। ਵਾਤਾਵਰਣ ਅਨੁਸਾਰ ਸਭ ਤੋਂ ਉਪਯੁਕਤ ਹੀ ਜਿੰæਦਾ ਰਹਿੰਦਾ ਹੈ। ਚਾਰਲਸ ਦੇ ਇਨ੍ਹਾਂ ਸਿਧਾਂਤਾ ਨੇ ਦੁਨੀਆਂ ਵਿੱਚ ਨਵੇਂ ਵਿਚਾਰ ਲੈ ਆਉਂਦੇ। ਚਾਰਲਸ ਡਾਰਵਿਨ ਦੀਆਂ ਪ੍ਰਸਿੱਧ ਪੁਸਤਕਾਂ ‘Origin of Spices’ 1859 ਵਿੱਚ ਅਤੇ ‘The Decent of Man’ 1871 ਵਿੱਚ ਪ੍ਰਕਾਸ਼ਿਤ ਹੋਈਆਂ। ਡਾਰਵਿਨ ਅਨੁਸਾਰ ਮਨੁੱਖ ਬਾਂਦਰ ਵਰਗੇ ਥਣਧਾਰੀ ਜੀਵਾਂ ਦੇ ਪੂਰਵਜਾਂ ਤੋਂ ਲੱਖਾ ਹੀ ਸਾਲ ਪਹਿਲਾ ਪੈਦਾ ਹੋਇਆ ਹੈ ਅਤੇ ਵਿਕਾਸ ਦੀ ਪ੍ਰਕਿਰਿਆ ਅਜੇ ਵੀ ਚਲ ਰਹੀ ਹੈ। ਡਾਰਵਿਨ ਨੇ ਸਿੱਧ ਕੀਤਾ ਕਿ ਮਨੁੱਖ ਸਮੇਤ ਸਾਰੀਆਂ ਵੰਨਗੀਆਂ ਕੁਦਰਤੀ ਚੋਣ ਦੇ ਸਿਧਾਂਤ ਅਨੁਸਾਰ ਵਿਕਸਤ ਹੋਈਆਂ ਸਨ। ਇਸ ਵਿਕਾਸ ਦੇ ਕੁਝ ਨਿਯਮ ਹਨ, ਜਿਨ੍ਹਾਂ ਨੂੰ ਜਾਣਿਆ ਜਾ ਸਕਦਾ ਹੈ। ਇਸ ਪ੍ਰੀਕਿਰਿਆ ਵਿੱਚ ਕਿਸੇ ਦੈਵਿਕ ਸ਼ਕਤੀ ਦਾ ਕੋਈ ਯੋਗਦਾਨ ਨਹੀਂ ਹੈ। ਇਸ ਵਿਚਾਰ ਨੇ ਧਾਰਮਿਕ ਲੋਕਾਂ ਲਈ ਇੱਕ ਵਿਵਾਦ ਛੇੜ ਦਿੱਤਾ। ਦੂਸਰੇ ਪਾਸੇ ਚਾਰਲਸ ਡਾਰਵਿਨ ਨੂੰ ਜਨ ਮਾਨਸ ਵਲੋਂ ਵੀ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਸੀ। ਵਿਗਿਆਨਕ ਸੰੰਸਥਾਵਾਂ ਤਾਂ ਪਹਿਲਾਂ ਹੀ ਉਸ ਨੂੰ ਵਿਕਾਸ ਦੀ ਥਿਊਰੀ ਵਜੋਂ ਮਾਨਤਾ ਦੇ ਚੁੱਕੀਆਂ ਸਨ।

ਲੰਬੇ ਸੰਘਰਸ਼ ਤੋਂ ਬਾਅਦ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ ਦੀ 19 ਅਪ੍ਰੈਲ 1882 ਨੂੰ ਇੰਗਲੈਂਡ ਵਿਖੇ ਕੇਂਟ ਵਿੱਚ ਮੌਤ ਹੋ ਗਈ ਅਤੇ ਵੈਸਟ-ਮਨਿਸਟਰ ਵਿਖੇ ਸਰ ਆਈਜਕ ਨਿਊਟਨ ਦੀ ਸਮਾਧ ਦੇ ਨੇੜੇ ਦਫਨਾ ਦਿੱਤਾ ਗਿਆ। ਚਾਰਲਸ ਡਾਰਵਿਨ ਦੇ ਸਿਧਾਂਤ ਇੰਨੇ ਸਾਰਥਕ ਹਨ ਕਿ ਅੱਜ ਉਸ ਦੀ ਮੌਤ ਤੋਂ ਲਗਭਗ 126 ਸਾਲ ਬਾਅਦ ਵੀ ਡਾਰਵਿਨ ਦੇ ਸਿਧਾਂਤ ਗਲਤ ਸਿੱਧ ਨਹੀਂ ਹੋ ਸਕੇ।

ਅੱਜ ਸਮੁੱਚਾ ਵਿਗਿਆਨਿਕ ਜਗਤ ਚਾਰਲਸ ਡਾਰਵਿਨ ਨੂੰ ਉਨ੍ਹਾਂ ਦੀ ਵਿਲੱਖਣ ਦੇਣ ਸਦਕਾ ਯਾਦ ਕਰ ਰਿਹਾ ਹੈ। ਸਾਨੂੰ ਵੀ ਅੱਜ ਵਿਗਿਆਨਕ ਸੋਚ ਅਪਣਾ ਕੇ ਆਪਣਾ ਜੀਵਨ ਸਫਲਤਾ ਪੂਰਵਕ ਬਤੀਤ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ।

Your email address will not be published. Required fields are marked *

*