Home > Uncategorized > ਬਰਸੀ ‘ਤੇ ਵਿਸ਼ੇਸ਼ ਭਾਰਤ ਦੀ ਉੱਡਣ ਪਰੀ- ਡਾ ਕਲਪਨਾ ਚਾਵਲਾ
punjabi articles,ਪੰਜਾਬੀ ਲੇਖ,dr-kalpana-chawla

Punjabi Articles – ਦੇਸ਼ ਦਾ ਗੌਰਵ ਪਹਿਲੀ ਭਾਰਤੀ ਇਸਤਰੀ ਪੁਲਾੜ ਯਾਤਰੀ ਉੱਡਣ ਪਰੀ ਕਲਪਨਾ ਚਾਵਲਾ ਦਾ ਜਨਮ 17 ਮਾਰਚ 1961 ਨੂੰ ਪਿਤਾ ਸ੍ਰੀ ਬਨਾਰਸੀ ਲਾਲ ਚਾਵਲਾ ਅਤੇ ਸ੍ਰੀਮਤੀ ਸੰਜੋਗਤਾ ਖਰਬੰਦਾ ਦੀ ਕੁੱਖੋਂ ਕਰਨਾਲ ਹਰਿਆਣਾ ਪ੍ਰਾਂਤ (ਭਾਰਤ) ਵਿਖੇ ਹੋਇਆ। ਮੁੱਢਲੀ ਸਿੱਖਿਆ ਟੈਗੋਰ ਬਾਲ ਨਿਕੇਤਨ ਕਰਨਾਲ ਤੋਂ ਪ੍ਰਾਪਤ ਕੀਤੀ। ਕਲਪਨਾ ਚਾਵਲਾ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਅਤੇ ਪੇਂਟਿਗ ਕਰਨ ਦਾ ਵੀ ਸੌਂਕ ਸੀ। ਕਲਪਨਾ ਨੇ 1976 ਵਿੱਚ ਮੈਟ੍ਰਿਕ ਪਾਸ ਕੀਤੀ। ਅਗਲੇਰੀ ਸਿੱਖਿਆ ਡੀ ਏ ਵੀ ਕਾਲਜ ਕਰਨਾਲ ਅਤੇ ਦਿਆਲ ਸਿੰਘ ਕਾਲਜ ਤੋਂ ਲਈ। ਸਾਲ 1978 ਵਿੱਚ ਕਲਪਨਾ ਚਾਵਲਾ ਨੇ ਪ੍ਰੀ-ਇਜਿਨੀਅਰਿੰਗ ਵਧੀਆਂ ਨੰਬਰ ਪ੍ਰਾਪਤ ਕਰਕੇ ਜਹਾਜ਼ ਚਾਲਕ ਵਿਗਿਆਨ (Aeਰੋਨਅੁਟਚਿਅਲ ਓਨਗਨਿeeਰਨਿਗ) ਦੀ ਪੜ੍ਹਾਈ ਕਰਨ ਲਈ ਪੰਜਾਬ ਇੰਜਿਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਦਾਖਲਾ ਲੈ ਲਿਆ। ਕਲਪਨਾ ਚਾਵਲਾ ਇਸ ਵਿਸ਼ੇ ਨੂੰ ਪੜ੍ਹਨ ਵਾਲੀ ਇੱਕੋ-ਇੱਕ ਇਕੱਲੀ ਲੜਕੀ ਸੀ। ਇੱਥੋਂ ਉਨ੍ਹਾਂ 1982 ‘ਚ ਬੀæ ਐਸ਼ ਸੀæ ਦੀ ਡਿਗਰੀ ਜਮਾਤੀ ਲੜਕਿਆਂ ਨੂੰ ਪਛਾੜਦੇ ਹੋਏ ਪੰਜਾਬ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ‘ਤੇ ਰਹਿ ਕੇ ਪ੍ਰਾਪਤ ਕੀਤੀ। 1984 ‘ਚ ਟੈਕਸਾ ਯੂਨੀਵਰਸਿਟੀ ਅਮਰੀਕਾ ਤੋਂ ਪੁਲਾੜ ਵਿਗਿਆਨ ਦੀ ਮਾਸਟਰ ਡਿਗਰੀ ਹਾਸਲ ਕੀਤੀ। ਕਲਪਨਾ ਨੇ 1986 ‘ਚ ਮਕੈਨੀਕਲ ਇੰਜਨੀਅਰਿੰਗ ਦੇ ਖੇਤਰ ‘ਚ ਦੂਜੀ ਮਾਸਟਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। 1987 ਵਿੱਚ ਕਲਪਨਾ ਚਾਵਲਾ ਨੇ ਆਪਣੀ ਮਿਹਨਤ ਨਾਲ ਪ੍ਰਾਈਵੇਟ ਪਾਇਲਟ ਦਾ ਲਾਈਸੈਂਸ ਪ੍ਰਾਪਤ ਕੀਤਾ, ਜਿਸ ਨਾਲ ਕਲਪਨਾ ਦਾ ਉੱਡਣ ਪਰੀ ਬਣਨ ਦਾ ਸਪਨਾ ਪੂਰਾ ਹੋਇਆ। ਪਾਇਲਟ ਕਲਪਨਾ ਚਾਵਲਾ ਦੇ ਜਹਾਜ਼ ਵਿੱਚ ਸਫਰ ਕਰਨ ਵਾਲੀ ਯਾਤਰੀ ਉਸ ਦੀ ਮਾਤਾ ਸੰਜੋਗਤਾ ਸੀ। 1988 ‘ਚ ਯੂਨੀਵਰਸਿਟੀ ਆਫ ਕਲੋਰਾਡੋ ਤੋਂ ਪੁਲਾੜ ਵਿਗਿਆਨ ਦੇ ਖੇਤਰ ‘ਚ ਪੀ ਐਚ ਡੀ ਦੀ ਡਿਗਰੀ ਪੂਰੀ ਮਿਹਨਤ ਨਾਲ ਸਫਲਤਾਪੂਰਵਕ ਪ੍ਰਾਪਤ ਕੀਤੀ। ਫਿਰ ਕਲਪਨਾ ਚਾਵਲਾ ਨੇ ਨਾਸਾ (ਨੈਸ਼ਨਲ eੋਰੋਨੌਟਿਕਸ ਸਪੇਸ ਐਡਮੀਨੇਸਟਰੈਸ਼ਨ) ਖੋਜ ਸੈਂਟਰ ਹਸਟਨ ਵਿਖੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸੇ ਸਮੇਂ ਦੌਰਾਨ ਕਲਪਨਾ ਨੇ ਨਾਸਾ ਵਿੱਚ ਬਤੌਰ ਫਰੀ ਫਲਾਈਟ ਇਸਟਰੈਕਟਰ ਕੰਮ ਕਰ ਰਹੇ ਜੀਨ ਹੈਰੀਸਨ ਨਾਲ ਵਿਆਹ ਕਰਵਇਆ ਅਤੇ 1990 ‘ਚ ਅਮਰੀਕਾ ਦੀ ਨਾਗਰਿਕ ਬਣ ਗਈ।

ਨਾਸਾ ਸਪੇਸ ਸ਼ਟਲ ਐਸ ਟੀ ਐਸ-87 ਮਿਸ਼ਨ ਲਈ ਬ੍ਰਹਿਮੰਡ ਵਿੱਚ ਜਾਣ ਵਾਲੇ ਸਪੇਸ ਮਾਹਰ ਇੱਛਕ ਵਿਗਿਆਨੀਆਂ ਤੋਂ ਬਿਨੈ-ਪੱਤਰ ਮੰਗੇ ਸਨ। ਨਾਸਾ ਨੂੰ 2962 ਬਿਨੈ-ਪੱਤਰ ਪ੍ਰਾਪਤ ਹੋਏ। ਇਨ੍ਹਾਂ ਵਿੱਚੋਂ ਕੇਵਲ ਛੇ ਮਾਹਰ ਵਿਗਿਆਨੀਆਂ ਦੀ ਇੱਕ ਟੀਮ ਦੀ ਚੋਣ ਸਾਲ 1994 ਦੇ ਦਸੰਬਰ ਮਹੀਨੇ ਵਿੱਚ ਕਈ ਪ੍ਰਕਾਰ ਦੇ ਟੈਸਟਾਂ ਦੇ ਅਧਾਰ ‘ਤੇ ਕੀਤੀ ਗਈ। ਇਸ ਟੀਮ ਵਿੱਚ ਕਲਪਨਾ ਚਾਵਲਾ ਵੀ  ਚੁਣੀ ਗਈ, ਜੋ ਭਾਰਤ ਲਈ ਮਾਣ ਵਾਲੀ ਗੱਲ ਸੀ। ਚਾਵਲਾ ਲਈ ਇਹ ਬਹੁਤ ਖੁਸ਼ੀ ਵਾਲਾ ਦਿਨ ਸੀ। ਕਲਪਨਾ ਚਾਵਲਾ ਪੁਲਾੜ ‘ਚ ਜਾਣ ਵਾਲੀ ਪਹਿਲੀ ਭਾਰਤੀ ਔਰਤ ਸੀ, ਭਾਵਂੇ ਉਹ ਅਮਰੀਕਾ ਦੀ ਅਗਾਵਾਈ ਕਰ ਰਹੀ ਸੀ। ਮਾਰਚ 1995 ਵਿੱਚ ਕਲਪਨਾ ਜੋਨਸਨ ਸਪੇਸ ਸੈਂਟਰ ਵਿੱਚ ਆਪਣੀ ਟੀਮ ਨਾਲ ਟ੍ਰੇਨਿੰਗ ਲੈਣ ਲਈ ਗਈ। 19 ਨਵੰਬਰ 1997 ਨੂੰ ਕਲਪਨਾ ਚਾਵਲਾ ਆਪਣੀ ਟੀਮ ਸਮੇਤ ਬ੍ਰਹਿਮੰਡ ਵਿੱਚ ਦਾਖਲ ਹੋਈ। ਬ੍ਰਹਿਮੰਡ ਵਿੱਚ ਮਿਸ਼ਨ ਵਜੋਂ ਦਾਖਲ ਹੋਣ ਵਾਲੀ ਇਹ ਪੰਦਰਵੀਂ ਟੀਮ ਸੀ। ਉਨ੍ਹਾਂ ਆਪਣੇ ਇਸ ਪਹਿਲੇ ਮਿਸ਼ਨ ‘ਚ 17 ਦਿਨ 16 ਘੰਟੇ ਅਤੇ 32 ਮਿੰਟ ਦੇ ਪੁਲਾੜ ਯਾਤਰਾ ਸਮੇਂ ਧਰਤੀ ਦੇ 252 ਚੱਕਰ ਲਗਾਏ। 65 ਲੱਖ ਮੀਲ ਸਫਰ ਤੈਅ ਕਰਕੇ 15 ਦਸੰਬਰ 1997 ਨੂੰ ਵਾਪਸ ਧਰਤੀ ਤੇ ਪੈਰ ਰੱਖਿਆ ਕੀਤਾ। ਇਸ ਪੁਲਾੜ ਯਾਤਰਾ ਦੌਰਾਨ ਸੂਰਜ ਬਾਰੇ ਕਾਫੀ ਜਾਣਕਾਰੀ ਇਕੱਠੀ ਕੀਤੀ ਗਈ।


ਕਲਪਨਾ ਚਾਵਲਾ ਨੇ ਸਾਰੀ ਉਮਰ ਪੁਲਾੜ ਦੀ ਖੋਜ ਕਰਨ ਦਾ ਤਹੱਈਆ ਕੀਤਾ ਹੋਇਆ ਸੀ। ਭਾਰਤ ਦੀ ਉੱਡਣ ਪਰੀ ਦੁਆਰਾ ਨਿਭਾਈਆਂ ਵਿਲੱਖਣ ਸੇਵਾਵਾਂ ਕਾਰਨ ਕਲਪਨਾ ਚਾਵਲਾ ਨੂੰ ਸੰਨ 2000 ‘ਚ ਫਿਰ 28ਵੀਂ ਪੁਲਾੜ ਯਾਤਰਾ ਲਈ ਦੂਸਰੀ ਵਾਰ ਚੁਣ ਲਿਆ ਗਿਆ।  ਇਸ ਵਾਰ ਟੀਮ ਵਿੱਚ ਕਲਪਨਾ ਸਮੇਤ ਸੱਤ ਮੈਂਬਰ ਸ਼ਾਮਿਲ ਸਨ। 16 ਜਨਵਰੀ 2003 ਨੂਂੰ ਐਸ ਟੀ ਐਸ-107 ਦੀ 16 ਦਿਨਾਂ ਯਾਤਰਾ ਸ਼ੁਰੂ ਹੋਈ ਜਿਸ ਦੌਰਾਨ ਕਲਪਨਾ ਨੇ ਪੂਰਾ-ਪੂਰਾ ਦਿਨ ਕੰਮ ਕਰਕੇ ਲਗਭਗ 80 ਪ੍ਰਯੋਗ ਕੀਤੇ। ਪਹਿਲੀ ਫਰਵਰੀ 2003 ਨੂੰ ਐਸ ਟੀ ਐਸ-107 ਧਰਤੀ ‘ਤੇ 21240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਵਾਪਸ ਆ ਰਿਹਾ ਸੀ ਤਾਂ ਅਚਾਨਕ ਇਹ ਅਭਾਗਾ ਪੁਲਾੜ ਸ਼ਟਲ ਧਰਤੀ ਤੋਂ ਉਤਰਨ ਤੋਂ 16 ਮਿੰਟ ਪਹਿਲਾਂ ਧਰਤੀਂ ਤੋਂ 2 ਲੱਖ ਫੁੱਟ ਉਚਾਈ ‘ਤੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਕਲਪਨਾ ਚਾਵਲਾ ਵੀ ਆਪਣੇ ਯਾਤਰੀ ਸਾਥੀਆਂ ਨਾਲ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ। ਇਸ ਦੁਖਦਾਈ ਘਟਨਾ ਨਾਲ ਪੂਰੇ ਸੰਸਾਰ ‘ਚ ਸੋਗ ਦੀ ਲਹਿਰ ਛਾ ਗਈ ਸੀ। ਹਰ ਵੇਲੇ ਅੰਬਰ ਵਿੱਚ ਰਹਿਣ ਦੇ ਸਪਨੇ ਲੈਣ ਵਾਲੀ ਕਲਪਨਾ ਚਾਵਲਾ ਆਪਣੇ ਜੀਵਨ ਵਿੱਚ 31 ਦਿਨ 14 ਘੰਟੇ ਅਤੇ 51 ਮਿੰਟ ਸਪੇਸ ਵਿੱਚ ਰਹਿ ਕੇ ਹਮੇਸ਼ਾਂ ਲਈ ਅੰਬਰ ਦਾ ਤਾਰਾ ਬਣ ਗਈ।


ਕਲਪਨਾ ਚਾਵਲਾ ਬਚਪਨ ਵਿੱਚ ਹੀ ਹਮੇਸ਼ਾ ਅਕਾਸ਼ ਵਿੱਚ ਉੱਡਣ ਦੇ ਸਪਨੇ ਲੈਣ ਲੱਗ ਪਈ ਸੀ। ਉਹ ਅਕਾਸ਼ ਵਿੱਚ ਉੱਡਦੇ ਹੋਏ ਪੰਛੀਆਂ ਵੱਲ ਦੇਖ ਕੇ ਬਹੁਤ ਖੁਸ਼ ਹੁੰਦੀ। ਉੱਡ ਰਹੇ ਜਹਾਜ਼ ਦੇ ਪਰਛਾਵਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦੀ। ਕਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਜਹਾਜ਼ ਦੇ ਪਰਛਾਵਿਆਂ ਪਿੱਛੇ ਦੌੜਨ ਵਾਲੀ ਕਲਪਨਾ ਚਾਵਲਾ ਇੱਕ ਦਿਨ ਖੁਦ ਪੁਲਾੜ ਵਿੱਚ ਜਾ ਕੇ ਜਹਾਜ਼ਾਂ ਨੂੰ ਵੀ ਪਿੱਛੇ ਛੱਡ ਜਾਵੇਗੀ। ਭਾਰਤ ਦੇ ਪਹਿਲੇ ਪਾਇਲਟ ਜੇ ਆਰ ਡੀ ਟਾਟਾ ਤੋਂ ਪ੍ਰੇਰਿਤ ਹੋਣ ਵਾਲੀ ਕਲਪਨਾ ਚਾਵਲਾ ਨੇ ਦੋ ਵਾਰ ਬ੍ਰਹਿਮੰਡ ਵਿੱਚ ਜਾ ਕੇ ਸਾਡੇ ਦੇਸ਼ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।


ਅੱਜ ਸਮੁੱਚਾ ਵਿਸ਼ਵ ਪੁਲਾੜ ਵਿਗਿਆਨੀ ਡਾ ਕਲਪਨਾ ਚਾਵਲਾ ਨੂੰ ਜਨਮ ਦਿਵਸ ਮੌਕੇ ਯਾਦ ਕਰ ਰਿਹਾ ਹੈ। ਸਰਕਾਰ ਨੂੰ ਕਲਪਨਾ ਚਾਵਲਾ ਦੇ ਨਾਂਅ ‘ਤੇ ਇੱਕ ਅੰਤਰ-ਰਾਸ਼ਟਰੀ ਪੱਧਰ ਦਾ ਮਿਆਰੀ ਵਿਗਿਆਨ ਖੋਜ ਕੇਂਦਰ ਬਣਾਉਣਾ ਚਾਹੀਦਾ ਹੈ, ਜਿੱਥੇ ਮੁਟਿਆਰਾਂ ਅਤੇ ਨੌਜਵਾਨ ਖੋਜ ਕਰਕੇ ਵਿਦਿਆਰਥੀਆਂ ਖੋਜ ਕਰਕੇ ਕਲਪਨਾ ਚਾਵਲਾ ਵਾਂਗ ਕੌਮਾਂਤਰੀ ਪੱਧਰ ਦੇ ਵਿਗਿਆਨੀ ਬਣ ਸਕਣ। ਵਿਗਿਆਨ ਦੇ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਲਈ ਡਾ ਕਲਪਨਾ ਚਾਵਲਾ ਹਮੇਸ਼ਾਂ ਪ੍ਰੇਰਨਾ ਸਰੋਤ ਬਣੇ ਰਹਿਣਗੇ। ਆਓ, ਖੂਬ ਪੜ੍ਹ ਲਿਖ ਕੇ ਅਸੀਂ ਵੀ ਆਪਣੇ ਦੇਸ਼ ਭਾਰਤ ਦਾ ਨਾਂ ਕਲਪਨਾ ਚਾਵਲਾ ਵਾਂਗ ਪੂਰੀ ਦੁਨੀਆਂ ਵਿੱਚ ਰੌਸ਼ਨ ਕਰੀਏ। ਕਲਪਨਾ ਚਾਵਲਾ ਨੂੰ ਇਹੋ ਹੀ ਨਿੱਘੀ ਸ਼ਰਧਾਂਜਲੀ ਹੋਵੇਗੀ।

2 Comments, RSS

 • Navneet Kaur

  says on:
  June 28, 2019 at 4:47 am

  Very nice

 • Satish Kumar

  says on:
  July 11, 2019 at 5:00 pm

  Maharaja Ranjit Singh floor Punjabi history

Your email address will not be published. Required fields are marked *

*