Home > Uncategorized > ਜਨਮ ਦਿਨ ‘ਤੇ ਵਿਸ਼ੇਸ਼ ਸੰਸਾਰ ਪ੍ਰਸਿੱਧ ਵਿਗਿਆਨੀ ਲੁਇਸ ਪਾਸਚਰ

Punjabi Articles – ਮਹਾਨ ਰਸਾਇਣ ਅਤੇ ਮਾਈਕਰੋ-ਜੀਵ ਵਿਗਿਆਨੀ ਲੁਇਸ ਪਾਸਚਰ ਦਾ ਜਨਮ 27 ਦਸੰਬਰ 1822 ਨੂੰ ਡੋਲੇ (ਫਰਾਂਸ) ਵਿਖੇ ਹੋਇਆ। ਪਿਤਾ ਜੀ ਚਮੜੇ ਦਾ ਕੰਮ ਕਰਦੇ ਸਨ, ਪਰ ਆਪਣੇ ਪੁੱਤਰ ਲੁਇਸ ਨੂੰ ਚਮੜੇ ਦੇ ਕੰਮ ‘ਚ ਨਹੀਂ ਪਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ 1827 ‘ਚ ਲੁਇਸ ਪਾਸਚਰ ਨੂੰ ਅਰਬੋਇਸ ਵਿਖੇ ਪੜ੍ਹਾਈ ਲਈ ਸਕੂਲ ‘ਚ ਦਾਖਲ ਕਰਵਾ ਦਿੱਤਾ। ਲੁਇਸ ਪਾਸਚਰ ਦੀ ਲਿਆਕਤ ਨੇ ਅਧਿਆਪਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। 17 ਸਾਲ ਦੀ ਉਮਰ ‘ਚ ਰਾਇਲ ਦੇ ਬੇਸਾਕੋਨ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਪੈਰਿਸ ਦੇ ਕਾਲਜ ਇਕੋਲੇ ਨੋਰਮੇਲ ਦੀ ਤਿਆਰੀ ਅਤੇ ਕਮਾਈ ਲਈ 3 ਸਾਲ ਜੂਨੀਅਰ ਵਿਦਿਆਰਥੀਆਂ ਨੂੰ ਪੜ੍ਹਾਇਆ।  ਇਸ ਸਮੇਂ ਦੌਰਾਨ ਉਨ੍ਹਾਂ ਕਰਿਸਟਲ ਗ੍ਰਾਫਿਕ ਕੈਮੀਕਲ ਅਤੇ ਟੇਰਾਟਰਿਕ ਐਸਿਡ ਦੀਆਂ ਵੱਖ-ਵੱਖ ਅਪਟੀਕਲ ਪ੍ਰਾਪਰਟੀਜ਼ ਲਈ ਕੰਮ ਕੀਤਾ। ਇਸ ਪੜ੍ਹਾਈ ਨੇ ਲੁਇਸ ਪਾਸਚਰ ਨੂੰ ਸਹਾਇਕ ਪ੍ਰੋਫੈਸਰ ਦੀ ਪਦਵੀ ਦੁਆ ਦਿੱਤੀ। ਪਾਸਚਰ ਨੇ 1847 ‘ਚ ਡਾਕਟਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਜਲਦੀ ਹੀ ਸਟਾਰਸਬਰਗ ਯੂਨੀਵਰਸਿਟੀ ਵਿਖੇ ਰਸਾਇਣ ਵਿਗਿਆਨ ਦੇ ਪ੍ਰੋਫੈਸਰ ਨਿਯਕਤ ਹੋਏ।

ਲੁਇਸ ਪਾਸਚਰ ਦਾ ਵਿਆਹ ਮੇਰੀ ਲੁਰੈਂਟ ਨਾਲ 29 ਮਈ 1849 ‘ਚ ਹੋਇਆ। ਉਨ੍ਹਾਂ ਦੀ ਪਤਨੀ ਨੇ ਵਿਗਿਆਨ ਦੀ ਖੋਜ ਦੇ ਖੇਤਰ ‘ਚ ਬਹੁਤ ਸਾਥ ਦਿੱਤਾ। 1854 ਨੂੰ ਲੀਲੇ ਯੂਨੀਵਰਸਿਟੀ ‘ਚ ਰਸਾਇਣ ਵਿਗਿਆਨ ਦੇ ਪ੍ਰੋਫੈਸਰ ਨਿਯੁਕਤ ਹੋਏ ਅਤੇ ਨਿਊ ਸਾਇੰਸ ਫੈਕਲਟੀ ਦੇ ਡੀਨ ਬਣੇ। ਇੱਥੇ ਉਨ੍ਹਾਂ ਦੁੱਧ ਅਤੇ ਸ਼ਰਾਬ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਖੋਜ ਕੀਤੀ। 1857 ‘ਚ ਪਾਸਚਰ ਲੀਲੇ ਯੂਨੀਵਰਸਿਟੀ ਛੱਡ ਕੇ ਈਕੋਲੇ ਨੋਰਮੇਲ ਯੂਨੀਵਰਸਿਟੀ ਵਿਖੇ ਚਲੇ ਗਏ। ਇੱਥੇ ਉਨ੍ਹਾਂ ਨੇ ਬਤੌਰ ਮੈਨੇਜਰ ਅਤੇ ਡਾਇਰੈਕਟਰ ਕੰਮ ਕੀਤਾ। 1862 ‘ਚ ਪਾਸਚਰ ਸਾਇੰਸਜ਼ ਅਕੈਡਮੀ ਲਈ ਚੁਣੇ ਗਏ। ਕੀਟਾਣੂਆਂ ਬਾਰੇ ਖੋਜਾਂ ਕੀਤੀਆਂ। 1865 ‘ਚ ਸਿਲਕ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਦੇ ਬੈਕਟੀਰੀਆ ਬਾਰੇ ਖੋਜ ਕੀਤੀ। ਅਕਤੂਬਰ 1868 ‘ਚ ਅਧਰੰਗ ਹੋਣ ਦੇ ਬਾਵਜੂਦ ਲੁਇਸ ਖੋਜ ਦੇ ਕੰਮ ‘ਚ ਲੱਗੇ ਰਹੇ। ਉਨ੍ਹਾਂ ਐਥਰਿਕਸ ਅਤੇ ਚਿਕਨ ਕੋਲਰਾ ਬਿਮਾਰੀ ਦਾ ਇਲਾਜ ਲੱਭਿਆ। ਲੁਇਸ ਪਾਸਚਰ ਨੂੰ ਮਹੱਤਵਪੂਰਨ ਖੋਜਾਂ ਕਰਨ ਲਈ ਅਨੇਕਾਂ ਹੀ ਸਨਮਾਨ ਮਿਲੇ।

1888 ‘ਚ ਪੈਰਿਸ ਵਿਖੇ ਪਾਸਚਰ ਇਸਟੀਚਿਊਟ ਬਣਾਈ ਗਈ। ਇਸ ਸੰਸਥਾ ਅਤੇ ਵਿਸ਼ਵ-ਪੱਧਰੀ ਲੈਬੋਰਟਰੀ ਲਈ ਹਜ਼ਾਰਾਂ ਹੀ ਲੋਕਾਂ ਨੇ ਦਿਲ ਖੋਲ ਕੇ ਯੋਗਦਾਨ ਦਿੱਤਾ। 1888 ਤੋਂ ਲੈ ਕੇ ਆਖਰੀ ਦਮ ਤੱਕ ਲੁਇਸ ਪਾਸਚਰ ਇਸ ਸੰਸਥਾ ਦੇ ਮੁੱਖ ਪ੍ਰਬੰਧਕ ਰਹੇ। 1895 ‘ਚ ਉਨ੍ਹਾਂ ਨੇ ਸੂਖਮ ਜੀਵ ਵਿਗਿਆਨ ਦਾ ਸਭ ਤੋਂ ਉੱਚਾ ਸਨਮਾਨ ਨਿਊਨੈਕਹੋਕ ਮੈਡਮ ਪ੍ਰਾਪਤ ਕੀਤਾ।

ਆਖਰ 28 ਸਤੰਬਰ 1895 ਨੂੰ ਲੁਇਸ ਪਾਸਚਰ ਦਮ ਤੋੜ ਗਏ। ਵਿਗਿਆਨਕ ਖੇਤਰ ਨਿਭਾਈਆਂ ਅਨਮੋਲ ਸੇਵਾਵਾਂ ਲਈ ਪੂਰਾ ਸੰਸਾਰ ਪ੍ਰਸਿੱਧ ਵਿਗਿਆਨੀ ਲੁਇਸ ਪਾਸਚਰ ਨੂੰ ਹਮੇਸ਼ਾਂ ਯਾਦ ਰੱਖੇਗਾ। ਅੱਜ ਸਮੁੱਚਾ ਵਿਗਿਆਨ ਜਗਤ ਵਿਗਿਆਨੀ ਲੁਇਸ ਪਾਸਚਰ ਨੂੰ ਯਾਦ ਕਰ ਰਿਹਾ ਹੈ।

Your email address will not be published. Required fields are marked *

*